• ਖ਼ਬਰਨਾਮਾ : ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਕੈਲੀਫੋਰਨੀਆ ਦੀਆਂ ਭਿਆਨਕ ਅੱਗਾਂ ਨਾਲ ਲੜਨ ਵਿੱਚ ਮਦਦ ਕਰਨ ਲਈ ਵਾਧੂ ਫੰਡਿੰਗ ਦਾ ਐਲਾਨ
    2025/01/10
    ਰਾਸ਼ਟਰਪਤੀ ਜੋਅ ਬਾਈਡਨ ਨੇ ਐਲਾਨ ਕੀਤਾ ਹੈ ਕਿ ਕੈਲੀਫੋਰਨੀਆ ਨੂੰ ਇਸ ਦੀਆਂ ਭਿਆਨਕ ਅੱਗਾਂ ਨਾਲ ਲੜਨ ਵਿੱਚ ਮਦਦ ਕਰਨ ਲਈ ਸੰਘੀ ਸਰੋਤਾਂ ਅਤੇ ਵਾਧੂ ਫੰਡਿੰਗ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫੰਡਿੰਗ 180 ਦਿਨਾਂ ਲਈ 100 ਪ੍ਰਤੀਸ਼ਤ ਲਾਗਤਾਂ ਨੂੰ ਕਵਰ ਕਰੇਗੀ, ਜਿਸ ਵਿੱਚ ਖਤਰਨਾਕ ਸਮੱਗਰੀਆਂ ਨੂੰ ਹਟਾਉਣਾ, ਅਸਥਾਈ ਆਸਰਾ, ਪਹਿਲੇ ਜਵਾਬ ਦੇਣ ਵਾਲਿਆਂ ਦੀਆਂ ਤਨਖਾਹਾਂ ਅਤੇ ਜੀਵਨ ਬਚਾਉਣ ਵਾਲੇ ਉਪਾਅ ਸ਼ਾਮਲ ਹਨ।
    続きを読む 一部表示
    4 分
  • ਤੰਦਰੁਸਤੀ ਲਈ ਹਾਨੀਕਾਰਕ ਹੋ ਸਕਦਾ ਹੈ ਇਕੱਲੇਪਨ ਦਾ ਅਹਿਸਾਸ
    2025/01/10
    ਅਜੋਕੇ ਸਮੇਂ ਵਿੱਚ ਇਕੱਲਾਪਨ ਮਹਿਸੂਸ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਖਾਸ ਕਰ ਨੌਜਵਾਨਾਂ ਵਿੱਚ ਇਹ ਰੁਝਾਨ ਜ਼ਿਆਦਾ ਵੇਖਿਆ ਜਾ ਰਿਹਾ ਹੈ। ਇਕੱਲੇਪਨ ਦਾ ਇਹ ਅਹਿਸਾਸ ਸਮਾਜਿਕ ਅਤੇ ਪਰਿਵਾਰਕ ਪੱਧਰ ’ਤੇ ਵੀ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਅਨੁਭਵ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੱਸਦੀ ਹੈ ਕਿ ਵਡੇਰੀ ਉਮਰ ਦੇ ਲੋਕਾਂ ਵਿੱਚ ਡਿਪਰੈਸ਼ਨ, ਡਾਇਬਿਟੀਜ਼, ਦਿਮਾਗੀ ਕਮਜ਼ੋਰੀ ਆਦਿ ਸਮੱਸਿਆਵਾਂ ਦੇ ਵੱਧ ਰਹੇ ਮਾਮਲਿਆਂ ਪਿੱਛੇ ਸਮਾਜਿਕ ਇਕੱਲਤਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
    続きを読む 一部表示
    12 分
  • ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਨੂੰ ਬੁੱਤ ਰਾਹੀਂ ਕੀਤਾ ਜ਼ਿੰਦਾ
    2025/01/10
    ਲਗਾਤਾਰ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਡਾ. ਮਨਮੋਹਨ ਸਿੰਘ ਦੀ ਬੀਤੀ 26 ਦਸੰਬਰ ਨੂੰ ਮੌਤ ਹੋ ਗਈ ਸੀ। ਹਾਲਾਂਕਿ ਵੱਖ-ਵੱਖ ਲੋਕਾਂ ਵੱਲੋਂ ਡਾ. ਮਨਮੋਹਨ ਸਿੰਘ ਨੂੰ ਵੱਖ-ਵੱਖ ਤਰੀਕਿਆਂ ਨਾਲ ਯਾਦ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਮੂਰਤੀਕਾਰ ਇਕਬਾਲ ਸਿੰਘ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਦਿੱਤੀ ਸ਼ਰਧਾਂਜਲੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਇਕਬਾਲ ਸਿੰਘ ਨੇ ਇੱਕ ਅਜਿਹਾ ਬੁੱਤ ਬਣਾਇਆ ਹੈ ਜੋ ਕਿ ਡਾ. ਮਨਮੋਹਨ ਸਿੰਘ ਦਾ ਹੂ-ਬਹੂ ਭੁਲੇਖਾ ਪਾਉਂਦਾ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਇਸ ਬੁੱਤ ਨੂੰ ਪਿੰਡ ਵਿੱਚ ਹੀ ਰੱਖਿਆ ਗਿਆ ਹੈ ਤੇ ਇਸ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ…
    続きを読む 一部表示
    11 分
  • ਅਲਕੋਹਲ ਵਾਲੇ ਪਦਾਰਥਾਂ ‘ਤੇ ਕੈਂਸਰ ਦੀ ਚੇਤਾਵਨੀ ਪ੍ਰਦਰਸ਼ਿਤ ਕੀਤੇ ਜਾਣ ਦੀ ਮੰਗ
    2025/01/09
    ਅਮਰੀਕਾ ਦੇ ਚੋਟੀ ਦੇ ਡਾਕਟਰ ਦੇਸ਼ ਦੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ‘ਤੇ ਕੈਂਸਰ ਚੇਤਾਵਨੀ ਪ੍ਰਦਰਸ਼ਿਤ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਸਰਜਨ ਜਨਰਲ ਵਿਵੇਕ ਮੂਰਤੀ ਵੱਲੋਂ ਜਾਰੀ ਕੀਤੀ ਗਈ ਕੈਂਸਰ ਅਤੇ ਅਲਕੋਹਲ ਦੇ ਵਿਚਕਾਰ ਕਾਰਕ ਸਬੰਧ ਵਾਲੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਕੈਂਸਰ ਤੋਂ ਬੱਚਣ ਵਾਲੇ ਕਾਰਕਾਂ ਵਿੱਚੋਂ ਤੰਬਾਕੂ ਅਤੇ ਮੋਟਾਪੇ ਤੋਂ ਬਾਅਦ ਤੀਜਾ ਪ੍ਰਮੁੱਖ ਕਾਰਨ ਸ਼ਰਾਬ ਹੈ।
    続きを読む 一部表示
    6 分
  • ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ ਮੈਡੀਕਲ ਵਿਦਿਆਰਥੀ 13 ਦਿਨ ਲਾਪਤਾ ਰਹਿਣ ਤੋਂ ਬਾਅਦ ਮਿਲਿਆ ਸੁਰੱਖਿਅਤ
    2025/01/09
    23 ਸਾਲਾ ਮੈਡੀਕਲ ਵਿਦਿਆਰਥੀ ਹਾਦੀ ਨਾਜ਼ਰੀ ਬਾਕਸਿੰਗ ਡੇਅ ਵਾਲੇ ਦਿਨ ਲਾਪਤਾ ਹੋ ਗਿਆ ਸੀ। 13 ਦਿਨਾਂ ਬਾਅਦ ਉਸਨੂੰ ਇੱਕ ਬੁੱਸ਼ਵਾਕਰਾਂ ਦੇ ਗਰੁੱਪ ਨੇ ਸੁਰੱਖਿਅਤ ਲੱਭਿਆ ਸੀ।
    続きを読む 一部表示
    3 分
  • ‘ਆਸਟ੍ਰੇਲੀਅਨ ਆਫ ਦਾ ਯੀਅਰ 2025’ ਲਈ ਨਾਮਜ਼ਦ ਹੋਏ ਪੋਰਟ ਔਗਸਟਾ ਦੇ ਡਾ. ਦਵਿੰਦਰ ਗਰੇਵਾਲ
    2025/01/09
    ਡਾਕਟਰ ਦਵਿੰਦਰ ਗਰੇਵਾਲ, ਦੱਖਣੀ ਆਸਟ੍ਰੇਲੀਆ ਦੇ ਪੋਰਟ ਔਗਸਟਾ ਇਲਾਕੇ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹੈ। ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ ਡਾ: ਗਰੇਵਾਲ ਨੂੰ ਇੱਕ ਸਿਹਤ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸਦੇ ਨਾਲ ਹੀ ਉਹ ਅਤੇ ਹੋਟਲ ਸਨਅਤ ਵਿੱਚ ਇੱਕ ਨੌਕਰੀ-ਪ੍ਰਦਾਤਾ ਵਜੋਂ ਵੀ ਜਾਣੇ ਜਾਂਦੇ ਹਨ। ਡਾ. ਗਰੇਵਾਲ ਦੇ ਇਸ ਯੋਗਦਾਨ ਲਈ ਉਹਨਾਂ ਨੂੰ ਆਸਟ੍ਰੇਲੀਅਨ ਆਫ ਦਾ ਯੀਅਰ ਅਵਾਰਡ ਦੀ ਸੀਨੀਅਰ ਕੈਟੇਗਰੀ ਲਈ ਦੱਖਣੀ ਆਸਟ੍ਰੇਲੀਆ ਤੋਂ ਨਾਮਜ਼ਦ ਕੀਤਾ ਗਿਆ ਹੈ।
    続きを読む 一部表示
    14 分
  • 2024 ਦੌਰਾਨ ਇਨ੍ਹਾਂ ਨੌਕਰੀਆਂ ਦੀਆਂ ਤਨਖਾਹਾਂ ਵਿੱਚ ਦਰਜ ਕੀਤਾ ਗਿਆ ਸਭ ਤੋਂ ਵੱਧ ਵਾਧਾ, ਜਾਣੋ ਕਿਹੜੇ ਕਿੱਤੇ ਹਨ ਸਭ ਤੋਂ ਲੋੜੀਂਦੇ
    2025/01/09
    ਆਸਟ੍ਰੇਲੀਆ ਭਰ ਵਿੱਚ ਕਈ ਨੌਕਰੀਆਂ ਦੀਆਂ ਤਨਖਾਹਾਂ ਵਿੱਚ ਮਹੱਤਵਪੂਰਨ ਵਾਧੇ ਦਰਜ ਕੀਤੇ ਗਏ ਹਨ। ਨੌਕਰੀ ਭਾਲਣ ਵਾਲੇ ਅਦਾਰੇ 'ਸੀਕ' ਦੇ ਨਵੇਂ ਅੰਕੜਿਆਂ ਨੇ ਅਜਿਹੀਆਂ ਨੌਕਰੀਆਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਨੇ 2024 ਵਿੱਚ ਸਭ ਤੋਂ ਤੇਜ਼ ਵਿਕਾਸ ਦਾ ਅਨੁਭਵ ਕੀਤਾ ਹੈ। ਅੰਕੜਿਆਂ ਅਨੁਸਾਰ ਜਨਵਰੀ ਤੋਂ ਲੈ ਕੇ 2024 ਦੇ ਅੰਤ ਤੱਕ ਕੁਝ ਕਿੱਤਿਆਂ ਦੀਆਂ ਤਨਖਾਹਾਂ ਵਿੱਚ 20 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਜਾਣੋ ਕਿਹੜੇ ਖੇਤਰ ਵਿੱਚ ਕੰਮ ਸਭ ਤੋਂ ਲਾਭਦਾਇਕ ਹੈ, ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ.........
    続きを読む 一部表示
    6 分
  • ਖ਼ਬਰਨਾਮਾ: 'ਅਜਿਹਾ ਕੋਈ ਚਮਤਕਾਰ ਨਹੀਂ ਹੋਣ ਵਾਲਾ ਜਿਸ ਨਾਲ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣੇ'- ਜਸਟਿਨ ਟਰੂਡੋ
    2025/01/08
    ਆਪਣੇ ਅਹੁਦੇ ਨੂੰ ਛੱਡ ਰਹੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਜਿਹਾ ਕੋਈ ਚਮਤਕਾਰ ਨਹੀਂ ਹੋਣ ਵਾਲਾ ਜਿਸ ਨਾਲ ਕੈਨੇਡਾ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਬਣ ਜਾਵੇਗਾ। ਮਿਸਟਰ ਟਰੂਡੋ ਦਾ ਇਹ ਬਿਆਨ ਉਦੋਂ ਆਇਆ ਜਦੋਂ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਲਗਾਤਾਰ ਤਾਅਨੇ ਮਾਰਦੇ ਹੋਏ ਅਮਰੀਕਾ ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਯਾਦ ਰਹੇ ਕਿ ਸ਼੍ਰੀ ਟਰੰਪ 20 ਜਨਵਰੀ ਨੂੰ ਵ੍ਹਾਈਟ ਹਾਊਸ ਵਿੱਚ ਦਾਖਲ ਹੋਣ ਜਾ ਰਹੇ ਹਨ।
    続きを読む 一部表示
    4 分